Skip links

ਸਾਡੇ ਬਾਰੇ

ਅਸੀਂ ਸਸਕੈਚਵਾਂ ਸੂਬੇ ਦੇ ਸ਼ਹਿਰ ਸੈਸਕਾਟੂਨ ‘ਚ ਹਾਂ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ 11 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਅਤੇ ਅੱਗੇ ਵਧਦੇ ਜਾ ਰਹੇ ਹਾਂ।ਸਾਨੂੰ ਇਹ ਭਲੀ ਭਾਂਤ ਪਤਾ ਹੈ ਕਿ ਅਸੀਂ ਇੰਨਾ ਚਿਰ ਜੇ ਟਿਕੇ ਰਹੇ ਹਾਂ ਤਾਂ ਇਸ ਦਾ ਕਾਰਨ ਸਾਡਾ ਮਿਹਨਤੀ ਤੇ ਵਫਾਦਾਰ ਸਟਾਫ ਹੈ। ਪਰ ਕੇਵਲ ਇਹ ਹੀ ਨਹੀਂ ਸਾਡੇ ਵਫਾਦਾਰ ਗਾਹਕ ਵੀ ਹਨ ਜੋ ਸਾਡੇ ਕੰਮ ਦੀ ਕਦਰ ਕਰਦੇ ਹਨ।ਇਨ੍ਹਾਂ ਦੋਵਾਂ ਤੋਂ ਬਿਨਾ ਅਸੀਂ ਕੁੱਝ ਵੀ ਨਹੀਂ ਸੀ ਕਰ ਸਕਦੇ।
ਅਸੀਂ ਹਰ ਪ੍ਰਕਾਰ ਅਤੇ ਹਰ ਮਾਡਲ ਦੇ ਟਰੱਕ, ਟ੍ਰੇਲਰ, ਮੋਟਰਹੋਮ/ਆਰ ਵੀ, ਬੱਸ, ਆਟੋਮੋਟਿਵ ‘ਚ ਖਰਾਬੀ ਲੱਭ ਕੇ ਉਸ ਦੀ ਮੁਰੰਮਤ ਕਰਨ ਦੇ ਮਾਹਿਰ ਹਾਂ ਅਤੇ ਨਾਲ਼ ਹੀ ਹਾਈਵੇਅ ਕੋਚ ਰਿਪੇਅਰ ਵੀ ਕਰਦੇ ਹਾਂ।
ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਦੱਸੇ ਹੋਏ ਠੀਕ ਸਮੇਂ ਠੀਕ ਮੁਰੰਮਤ ਕਰਦੇ ਹਾਂ ਤਾਂ ਕਿ ਸਾਡੇ ਰੁਝੇਵਿਆਂ ਵਾਲ਼ੇ ਗਾਹਕਾਂ ਦਾ ਸਮਾਂ ਨਾ ਬਰਬਾਦ ਹੋਵੇ।
ਸਾਡਾ ਨਿਸ਼ਾਨਾ: ਸਾਡਾ ਮਕਸਦ ਹੈ ਆਪਣੇ ਗਾਹਕਾਂ ਦੀ ਵਫਾਦਾਰੀ ਹਾਸਲ ਕਰਨਾ। ਇੱਕ ਹੀ ਥਾਂ ਤੁਹਾਡੇ ਕੰਮ ਕਰਨ ਦੇ ਯੋਗ ਹੋਣਾ।

ਸਾਡਾ ਨਿਸ਼ਾਨਾ: ਸਾਡਾ ਮਕਸਦ ਹੈ ਆਪਣੇ ਗਾਹਕਾਂ ਦੀ ਵਫਾਦਾਰੀ ਹਾਸਲ ਕਰਨਾ। ਇੱਕ ਹੀ ਥਾਂ ਤੁਹਾਡੇ ਕੰਮ ਕਰਨ ਦੇ ਯੋਗ ਹੋਣਾ।

MORE ABOUT US

ਸਾਨੂੰ ਟਰੱਕ ਰਿਪੇਅਰ ਦਾ ਕੰਮ ਕਰਦਿਆਂ 25 ਸਾਲ ਹੋ ਗਏ ਹਨ।ਅਸੀਂ ਵਧੀਆ ਸਰਵਿਸ ਦੇਣ ਦੇ ਨਾਲ਼ ਨਾਲ਼ ਦੱਸੇ ਸਮੇਂ ਸਾਰਾ ਕੰਮ ਕਰ ਕੇ ਦਿੰਦੇ ਹਾਂ। ਇਸ ਸਬੰਧੀ ਸਾਡੀ ਗਾਰੰਟੀ ਹੈ। ਇੱਥੇ ਅਸੀਂ ਹਰ ਤਰ੍ਹਾਂ ਦੀਆਂ ਰਿਪੇਅਰ ਦੀਆਂ ਸੇਵਾਵਾਂ ਦਿੰਦੇ ਹਾਂ।ਇਹ ਸੇਵਾਵਾਂ ਹੀ ਸਾਨੂੰ ਹਰ ਪ੍ਰਕਾਰ ਦੀ ਸਰਵਿਸ ਅਤੇ ਰਿਪੇਅਰ ਲੋੜਾਂ ਲਈ ‘ਵੰਨ ਸਟਾਪ ਸ਼ੋਪ’ ਬਣਾਉਂਦੀਆਂ ਹਨ। ਮਾੜੀ ਮੋਟੀ ਮੁਰੰਮਤ ਤੋਂ ਲੈ ਕੇ ਮੋਟਰ ਰੀਬਿਲਡ ਜਾਂ ਬ੍ਰੇਕਾਂ ਬਦਲਣ ਜਾਂ ਤੁਹਾਡੇ ਟਰੱਕ ਦਾ ਸਸਪੈਂਸ਼ਨ ਦਾ ਕੰਮ ਹੋਵੇ, ਅਸੀਂ ਤੁਹਾਡੀ ਹਰ ਪ੍ਰਕਾਰ ਦੀ ਟਰੱਕ ਦੀ ਮੁਰੰਮਤ ਦੀ ਲੋੜ ਦਾ ਕੰਮ ਕਰਦੇ ਹਾਂ। ਸਾਡਾ ਸਟਾਫ ਜੋ ਕਿ ਪੂਰੀ ਤਰ੍ਹਾਂ ਟ੍ਰੇਂਡ ਹੈ ਇਸ ਵਰਕਸ਼ਾਪ ‘ਚ ਹੀ ਤੁਹਾਡੀ ਤਸੱਲੀ ਅਨੁਸਾਰ ਸਾਰਾ ਕੰਮ ਕਰਕੇ ਦਿੰਦਾ ਹੈ। ਇਹ ਹੀ ਨਹੀਂ ਤੁਹਾਡੇ ਵਹੀਕਲ ਨੂੰ ਛੇਤੀ ਤੋਂ ਛੇਤੀ ਮੁੜ ਸੜਕ ‘ਤੇ ਲਿਆਉਣ ਨੂੰ ਜ਼ਕੀਨੀ ਬਣਾਉਂਦਾ ਹੈ।

ਤੁਰੰਤ ਸੇਵਾ

ਵਧੀਆ ਕੰਮ ਦੀ ਵਚਨਬੱਧਤਾ

ਵੱਖ ਵੱਖ ਪ੍ਰਕਾਰ ਦੀਆਂ ਸੇਵਾਵਾਂ

24/7 ਸੇਵਾਵਾਂ

Return to top of page